
ਸੱਚਖੰਡ ਵਾਸੀ ਸੰਤ ਬਾਬਾ ਫ਼ਤਿਹ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਗੁਰੂ ਸਾਹਿਬ ਚੈਰੀਟੇਬਲ ਸੁਸਾਇਟੀ ਵੱਲੋਂ ਧਰਮਕੋਟ (ਮੋਗਾ) ਵਿਖੇ ‘ਗੁਰੂ ਨਾਨਕ ਡੈਂਟਲ ਐਂਡ ਹੈਲਥ ਕੇਅਰ ਸੈਂਟਰ’ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸੇਵਾ ਕੇਂਦਰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ, ਧਰਮਕੋਟ ਵਿਖੇ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਿਆਂ ਵਾਲਿਆਂ ਦੀ ਰਹਿਨੁਮਾਈ ਹੇਠ ਆਰੰਭ ਕੀਤਾ ਗਿਆ ਹੈ। ਕੇਂਦਰ ਦਾ ਉਦੇਸ਼ ਇਲਾਕੇ ਦੇ ਲੋਕਾਂ ਨੂੰ ਦੰਦਾਂ ਅਤੇ ਸਿਹਤ ਨਾਲ ਸਬੰਧਤ ਬਿਹਤਰ ਸੇਵਾਵਾਂ ਸੁਵਿਧਾਜਨਕ ਢੰਗ ਨਾਲ ਮੁਹੱਈਆ ਕਰਵਾਉਣਾ ਹੈ।